ਹਾਈ ਕੋਰਟ ਗਰਾਊਂਡ ਦੀ ਸਾਫ਼ ਸਫ਼ਾਈ
ਨੈਸ਼ਨਲ ਸਰਵਿਸ ਸਕੀਮ (NSS) ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਮਾਜ ਦੀ ਭਲਾਈ ਦੇ ਲਈ ਵਚਨਬੱਧ ਰਹੀ ਹੈ I ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਸਮਾਜ ਨੂੰ ਅਤੇ ਆਪਣੇ ਆਲੇ - ਦੁਆਲੇ ਨੂੰ ਕਿਵੇਂ ਸਾਫ਼ ਰੱਖਣਾ ਹੈ ਇਸ ਬਾਰੇ ਜਾਗਰੂਕ ਕਰਦੀ ਆਈ ਹੈ I ਇਸੇ ਆਯਾਮ ਨੂੰ ਅੱਗੇ ਵਧਾਉਂਦੇ ਹੋਏ ਮਿਤੀ 11.02.2020 ਨੂੰ ਦਯਾਨੰਦ ਪਬਲਿਕ ਸਕੂਲ , ਪਾਂਡੂਸਰ, ਨਾਭਾ ਦੇ NSS ਦੇ ਵਿਦਿਆਰਥੀਆਂ ਨੇ ਹਾਈ ਕੋਰਟ ਗਰਾਊਂਡ ਦੀ ਸਾਫ਼ ਸਫ਼ਾਈ ਕੀਤੀ I ਜ਼ਿਕਰਯੋਗ ਹੈ ਕਿ ਇਸ ਗਰਾਊਂਡ ਵਿੱਚ ਲੱਗਭਗ ਸਾਰੇ ਨਾਭਾ ਸ਼ਹਿਰ ਦੇ ਲੋਕ ਅਤੇ ਬੱਚੇ ਸੈਰ ਕਰਨ ਲਈ ਅਤੇ ਖੇਡਣ ਲਈ ਆਉਂਦੇ ਹਨ I ਗਰਾਊਂਡ ਦੇ ਨੇੜੇ ਰਹਿਣ ਵਾਲੇ ਨਾਗਰਿਕਾਂ ਨੇ ਦਯਾਨੰਦ ਸਕੂਲ ਦੇ NSS ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਜੀ ਦਾ ਇਸ ਉਪਰਾਲੇ ਲਈ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ I
ਮੋਤੀ ਬਾਗ ਗਰਾਊਂਡ ਦੀ ਸਾਫ਼ ਸਫ਼ਾਈ
ਮਿਤੀ 12.02.2020 ਨੂੰ ਦਯਾਨੰਦ ਪਬਲਿਕ ਸਕੂਲ, ਪਾਂਡੂਸਰ, ਨਾਭਾ ਦੀ ਮੁੱਢ ਤੋਂ ਹੀ ਇਹ ਸੋਚ ਰਹੀ ਹੈ ਕਿ ਜੇਕਰ ਵਿਦਿਆਰਥੀਆਂ ਦੇ ਅੰਦਰ ਨੈਤਿਕਤਾ ਦੇ ਗੁਣ ਹੋਣਗੇ ਤਾਂ ਹੀ ਉਹ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਣਗੇ I ਵਿਦਿਆਰਥੀ ਸਕੂਲ ਨੂੰ ਆਪਣੇ ਘਰ ਵਾਂਗ ਹੀ ਪਿਆਰ ਕਰਦੇ ਹਨ I ਇਸ ਲਈ ਵਿਦਿਆਰਥੀਆਂ ਨੇ NSS ਦੇ ਇੱਕ ਰੋਜ਼ਾ ਸਫ਼ਾਈ ਕੈਂਪ ਮੋਤੀ ਬਾਗ ਗਰਾਊਂਡ ਵਿਖੇ ਲਗਾਇਆ ਜਿਸ ਵਿੱਚ ਉਹਨਾਂ ਨੇ ਸਾਰੇ ਗਰਾਊਂਡ ਦੀ ਸਾਫ਼ ਸਫ਼ਾਈ ਕੀਤੀ I ਇਸ ਕੈਂਪ ਵਿੱਚ ਸ਼੍ਰੀਮਤੀ ਰੀਤੂ ਮਲਹੋਤਰਾ, ਸ਼੍ਰੀਮਾਨ ਅਨਿਲ ਕਾਂਸਲ, ਸ਼੍ਰੀਮਾਨ ਨੀਰਜ ਕੁਮਾਰ ਅਤੇ ਸ਼੍ਰੀਮਾਨ ਹਰਦੀਪ ਸਿੰਘ ਨੇ ਵਿਸ਼ੇਸ਼ ਤੋਰ ਤੇ ਵਿਦਿਆਰਥੀਆਂ ਦੀ ਅਗਵਾਈ ਕੀਤੀ I
Charitable Shop
“Charity is a supreme virtue and a great channel through which the mercy of God is passed onto mankind”.
Students and Staff of Dayanand Public School, Pandusar, Nabha has endeavoured to provide things of daily use including clothes, books, utensils etc. free of cost to the poor and the needy people. There is a charity shop which is maintained by the students of the school to make available all the abovementioned items of daily use to the unprivileged sections of the society. It also helps in inculcating the qualities of generosity and kindness among the students.